ਅਪਣਾ ਨਸ਼ਾ ਲਹਿਣ ਤੋਂ ਬਾਅਦ

ਅੱਗ ਬੱਝੀ ਨਹੀਂ ਅੰਦਰ ਵਲਾਐ
ਹੰਝੂ ਬਣ ਗਏ ਹਾਵਾਂ
ਸਾਰੇ ਉਹਦਾ ਹਾਸਾ ਵੇਖਣ
ਕਿਹਨੂੰ ਜ਼ਖ਼ਮ ਵਿਖਾਵਾਂ
ਮੰਜ਼ਿਲ ਸਾਡੇ ਸਾਮ੍ਹਣੇ ਹੈ ਸੀ
ਸਾਨੂੰ ਰੋਕਿਆ ਰਾਹਵਾਂ
ਕੁੱਝ ਵੀ ਨਈਂ ਸੀ ਆਪਣੇ ਵੱਸ ਵਿਚ
ਸੁੱਤਿਆਂ ਰਹਿ ਗਈਆਂ ਬਾਂਹਵਾਂ
ਥਾਂ ਥਾਂ ਧੱਕੇ ਪੈਂਦੇ ਉਹਨੂੰ
ਜਿਹੜਾ ਮਿਲਦਾ ਥਾਂਵਾਂ
ਰੱਬਾ ਹਰ ਦਰ ਆਏ ਆਂ
ਸਾਨੂੰ ਮਿਲਣ ਪਨਾਹਵਾਂ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 93 ( ਹਵਾਲਾ ਵੇਖੋ )