ਅੱਗਾਂ ਅਤੇ ਤੁਰ ਜਾਵਾਂਗਾ

ਅੱਗਾਂ ਅਤੇ ਤੁਰ ਜਾਵਾਂਗਾ
ਤੂੰ ਨਾ ਮਿਲਿਆ ਮਰ ਜਾਵਾਂਗਾ

ਮੈਨੂੰ ਆਪਣੇ ਕੋਲ਼ ਬਿਠਾ ਲੈ
ਨਈਂ ਤੇ ਕਲਾ ਡਰ ਜਾਵਾਂਗਾ

ਤੇਰੀਆਂ ਨਿੱਘੀਆਂ ਸਾਹਵਾਂ ਬਾਝੋਂ
ਬਰਫ਼ਾਂ ਵਾਂਗੂੰ ਠਰ ਜਾਵਾਂਗਾ

ਭੁੱਖੇ ਬੱਚੇ ਕੀ ਖਾਵਣਗੇ
ਵਿਹਲੇ ਹੱਥ ਜੇ ਘਰ ਜਾਵਾਂਗਾ

ਤੇਰੇ ਬਾਝੋਂ ਜਿੰਦੜੀ ਕੱਲੀ
ਇਕ ਦਿਨ ਇਹ ਵੀ ਹਰ ਜਾਵਾਂਗਾ