ਹਮਦ ਬਾਰੀ ਤਾਅਲਾ

ਨਾ ਤੋਂ ਗੋਰਖਧੰਦਾ ਰੱਬਾ
ਨਾ ਤੋਂ ਸਾਥੋਂ ਦੂਰ
ਚੌਂਹਾਂ ਪਾਸੇ ਤੇਰਾ ਜਲਵਾ
ਚੌਂਹਾਂ ਪਾਸੇ ਨੂਰ
ਭੁੱਖੇ, ਰੱਜੇ ਰੋਂਦੇ ਹੱਸਦੇ
ਤੇਰੇ ਸਭ ਸਵਾਲੀ

ਤੂਇਯੋਂ ਸਭ ਨੂੰ ਪੈਦਾ ਕੀਤਾ
ਤੂਇਯੋਂ ਸਭ ਦਾ ਵਾਲੀ
ਆਦਮ ਜਿੰਨ ਪੰਖ ਪਖੀਰੋਵ
ਤੇਰੇ ਕਲਮੇ ਪੜ੍ਹਦੇ
ਤੇਰੇ ਹਕਮੋਂ ਲਹਿੰਦੇ ਸੂਰਜ
ਤੇਰੇ ਹਕਮੋਂ ਚੜ੍ਹਦੇ

ਨਾ ਤੂੰ ਵੇਖੀਂ ਅਕਲਾਂ ਸ਼ਕਲਾਂ
ਨਾ ਤੋਂ ਵੇਖੀਂ ਜ਼ਾਤਾਂ

ਜਿਨਹੋਂ ਚਾਹਵੇਂ ਚਾਨਣ ਵੰਡੀਂ
ਜਿਨਹੋਂ ਚਾਹਵੇਂ ਰਾਤਾਂ

ਤੂੰ ਚਾਹਵੇਂ ਤੇ ਚਿੜੀਆਂ ਹੱਥੋਂ
ਮਰ ਜਾਨ ਬਾਜ਼ ਸ਼ਿਕਾਰੀ

ਦਰਿਆਵਾਂ ਨੂੰ ਚੀਰਨ ਵਾਲੇ
ਭੁੱਲ ਜਾਂਦੇ ਨੇਂ ਤਾਰੀ
ਬਣ ਬਾਂਸਾਂ ਦੇ ਧਰਤੀ ਉੱਤੇ
ਤੰਬੂ ਕਿੰਜ ਖਿਲਾਰੇ
ਭਖ਼ਦਾ ਸੂਰਜ ਠਰ ਜਾਂਦਾ ਏ
ਤੇਰੇ ਇਕ ਇਸ਼ਾਰੇ

ਧਰਤੀ ਦੇ ਹੱਥ ਰੰਗਣ ਖ਼ਾਤਿਰ
ਕਿੰਨੇ ਰੰਗ ਉਤਾਰੇ
ਕਾਲ਼ੀ ਰਾਤ ਨੂੰ ਜਗਮਗ ਕਰਦੇ
ਤੇਰੇ ਚੰਨ ਸਿਤਾਰੇ
ਉਹਦੇ ਕੋਲੋਂ ਦੁਨੀਆ ਡਰਦੀ
ਜਿਹੜਾ ਤੇਥੋਂ ਡਰਦਾ

ਦਰਿਆ ਉਹਨੂੰ ਰਸਤਾ ਦਿੰਦੇ
ਨੂਰੀ ਸਿਜਦੇ ਕਰਦਾ
ਪੱਥਰਾਂ ਕੋਲੋਂ ਮੰਗੂ ਤੇ ਉਹ
ਅੱਗੋਂ ਨਾ ਪਰਤਾਵਨ

ਬੰਦਿਆਂ ਕੋਲੋਂ ਮੰਗੂ ਤੇ ਉਹ
ਮਿੱਥੇ ਘੁੰਡੀਆਂ ਪਾਵਨ
ਤੇਰੇ ਕੋਲੋਂ ਜਿੰਨਾਂ ਮੰਗਾਂ
ਉਨ੍ਹਾਂ ਸੀਨੇ ਲਾਵੀਂ

ਪਿਛਲੀ ਰਾਤੀਂ ਧਰਤੀ ਅਤੇ
ਸੁੱਤੇ ਭਾਗ ਜਗਾਵੇਂ
ਤੇਰੇ ਬਾਝੋਂ ਹੋਰ ਭਲਾ ਮੈਂ
ਕੀਹਦੇ ਦਰ ਤੇ ਜਾਵਾਂ
ਤੂਇਯੋਂ ਸਭ ਦਾ ਮਾਲਿਕ ਰੱਬਾ
ਤੇਰੇ ਢੋਲੇ ਗਾਵਾਂ