ਹਰ ਕੋਈ ਆਪਣੀ ਮਸਤੀ ਦੇ ਵਿਚ

ਹਰ ਕੋਈ ਆਪਣੀ ਮਸਤੀ ਦੇ ਵਿਚ
ਟੁਰਿਆ ਜਾਵੇ ਵਸਤੀ ਦੇ ਵਿਚ

ਅਸਮਾਨਾਂ ਤੇ ਅਪੜਨ ਵਾਲੇ
ਡਿਗਦੇ ਜਾਂਦੇ ਪਸਤੀ ਦੇ ਵਿਚ

ਸਿਰ ਤੋਂ ਚੁੰਨੀ ਲਹਿੰਦੀ ਜਾਂਦੀ
ਮੌਸਮ ਦੀ ਬਦ ਮਸਤੀ ਦੇ ਵਿਚ

ਕੁੱਝ ਹਾਵਾਂ ਕੁੱਝ ਸਾਹਵਾਂ ਬਾਕੀ
ਰਹਿ ਗਈਆਂ ਨੇਂ ਹਸਤੀ ਦੇ ਵਿਚ

ਤੈਨੂੰ ਸੋਚ ਕੇ ਜਾਂਦਾ ਏਏ
ਖ਼ੂਨ ਰਗਾਂ ਦਾ ਮਸਤੀ ਦੇ ਵਿਚ