ਸਗ਼ੀਰ ਤਬੱਸੁਮ
1981 –

ਸਗ਼ੀਰ ਤਬੱਸੁਮ

ਸਗ਼ੀਰ ਤਬੱਸੁਮ

ਸਗ਼ੀਰ ਤਬੱਸੁਮ ਇਕ ਪਾਕਿਸਤਾਨੀ ਪੰਜਾਬੀ ਸ਼ਾਇਰ ਨੇਂ ਜਿਨ੍ਹਾਂ ਨੇ ਆਪਣੀ ਸ਼ਾਇਰੀ ਵਿਚ ਸਮਾਜੀ ਮਸਲਿਆਂ ਨੂੰ ਤੰਕੀਦ ਦਾ ਨਿਸ਼ਾਨਾ ਬਣਾਇਆ ਅਤੇ ਉਜਾਗਰ ਕੀਤਾ, ਜਿਸ ਕਰਕੇ ਉਹ ਪਾਕਿਸਤਾਨ ਤੇ ਭਾਰਤੀ ਪੰਜਾਬ ਵਿਚ ਮਸ਼ਹੂਰ ਹੋਏ। ਉਨ੍ਹਾਂ ਨੂੰ ਪਾਕਿਸਤਾਨ ਦੀ ਹਕੂਮਤ ਵੱਲੋਂ ਪੰਜਾਬੀ ਜ਼ਬਾਨ ਆਰਟ ਤੇ ਸਕਾਫ਼ਤ ਦੇ ਇਦਾਰੇ (ਪੈਲਿਕ) ਦਾ ਇਨਾਮ ਤਿੰਨ ਵਾਰੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕਈ ਹੋਰ ਪੰਜਾਬੀ ਇਨਾਮਾਂ ਨਾਲ਼ ਨਿਵਾਜ਼ਿਆ ਗਿਆ ਹੈ, ਜਿਨ੍ਹਾਂ ਵਿਚ 'ਮਸਊਦ ਖੱਦਰ ਪੋਸ਼ ਇਨਾਮ', 'ਬਾਬਾ ਫ਼ਰੀਦ ਅਦਬੀ ਇਨਾਮ', 'ਵਾਰਿਸ ਸ਼ਾਹ ਇੰਟਰਨੈਸ਼ਨਲ ਇਨਾਮ', 'ਵਰਲਡ ਪੰਜਾਬੀ ਫ਼ੋਰਮ ਇਨਾਮ' ਅਤੇ 'ਪਾਕ ਬ੍ਰਿਟਿਸ਼ ਇੰਟਰਨੈਸ਼ਨਲ ਇਨਾਮ' ਵਗ਼ੈਰਾ ਸ਼ਾਮਿਲ ਨੇਂ। ਸਗ਼ੀਰ ਦਿਆਂ ਨੁਮਾਇਆਂ ਕਿਤਾਬਾਂ ਵਿਚ 'ਕੈਦੀ ਸੁਫ਼ਨੇ', 'ਜਿਉਂਦੀਆਂ ਮਰਦੀਆਂ ਆਸਾਂ', 'ਅਸਾਂ ਚੁੱਪ ਨਈਂ ਵੱਟਣੀ ਧਰਤੀ ਤੇ', 'ਇਕ ਖ਼ਿਆਲ ਸਮੁੰਦਰੋਂ ਡੂੰਘਾ', 'ਕੂੰਜਾਂ ਵਿਛੜਨ ਵਾਲੀਆਂ ਨੇ' ਤੇ 'ਵਾਹਗਿਉਂ ਆਰ ਪਾਰ' ਸ਼ਾਮਿਲ ਨੇਂ।

ਸਗ਼ੀਰ ਤਬੱਸੁਮ ਕਵਿਤਾ

ਗ਼ਜ਼ਲਾਂ

ਨਜ਼ਮਾਂ