ਕਬਰਾਂ ਨਾਲ਼ ਜੇ ਮਿੱਥੇ ਮਾਰਾਂ ਫ਼ਾਇਦਾ ਕੀ

ਕਬਰਾਂ ਨਾਲ਼ ਜੇ ਮਿੱਥੇ ਮਾਰਾਂ ਫ਼ਾਇਦਾ ਕੀ
ਐਵੇਂ ਜੁੱਤੀ ਬਾਜ਼ੀ ਹਾਰਾਂ ਫ਼ਾਇਦਾ ਕੀ

ਦਿਲ ਦੀਆਂ ਸੱਧਰਾਂ ਦਿਲ ਉੱਚ ਡੱਕ ਲੈ ਚੰਗਾ ਏ
ਰੁਲਦੀ ਫਿਰੇਂਗੀ ਵਿਚ ਬਜ਼ਾਰਾਂ ਫ਼ਾਇਦਾ ਕੀ

ਬੰਦਾ ਭਾਂਵੇਂ ਲੱਖ ਯਰਾਨੇ ਲਾਂਦਾ ਏ
ਕੰਮ ਨਾ ਆਵੇ ਜੇਕੇ ਫ਼ਾਇਦਾ ਕੇਹਾ

ਡਰ ਜਾਵੇ ਜੇ ਦਿਲ ਦਾ ਬਾਲ ਇਕਲਾਪੇ ਤੋਂ
ਬਹਿ ਜਾਵੇ ਫ਼ਿਰ ਵਿਚ ਹਜ਼ਾਰਾਂ ਫ਼ਾਇਦਾ ਕੀ

ਬਾਅਦ ਮਰਨ ਦੇ ਸੱਧਰਾਂ ਵਾਲੇ ਬੁਲਬੁਲ ਦੇ
ਆ ਜਾਵਣ ਜੇ ਕੋਲ਼ ਫ਼ਾਇਦਾ ਕੇਹਾ

ਭੈਣ ਭਰਾਵਾਂ ਨਾਲ਼ ਈ ਬੰਦਾ ਸਿਜਦਾ ਏ
ਛੱਡ ਜਾਵੇ ਜੇ ਕੂੰਜ ਕਤਾਰਾਂ ਫ਼ਾਇਦਾ ਕੀ

ਉਤੋਂ ਭਾਂਵੇਂ ਲੱਖ ਸਲਾਮਾਂ ਕਰਦੇ ਨੇਂ
ਨਾ ਦੇਵਨ ਜੇ ਦਿਲ ਵਿਚ ਥਾਰਾਂ ਫ਼ਾਇਦਾ ਕੀ

ਚਿੱਕੜ ਦੇ ਵਿਚ ਵੱਟਾ ਮਾਰਾਂ ਚੰਗਾ ਨਈਂ
ਫ਼ਿਰ ਜੇ ਲੱਗੇ ਦਾਗ ਉਤਾਰਾਂ ਫ਼ਾਇਦਾ ਕੀ

***