ਇਕ ਅੱਲ੍ਹੜ ਮੁਟਿਆਰ

ਉਹਦਾ ਰੂਪ ਕਿਆਮਤ ਯਾਰੋ
ਕਿਥੋਂ ਕਿਥੋਂ ਕਜਾਂ
ਉਹ ਦਾਰੂ ਦਾ ਜਾਮ ਨਸ਼ੀਲਾ
ਪੀ ਪੀ ਕੇ ਨਾ ਰਝਾਂ

ਉਹਦੀਆਂ ਬੁੱਲ੍ਹੀਆਂ ਰਸ ਮਲ਼ਾਈ
ਲੋਕੀ ਵੇਖ ਕੇ ਤਰਸਣ
ਉਹਦਾ ਜੌੜਾ ਖੁਲ ਜਾਵੇ ਤੇ
ਬਦਲ ਮੀਂਹ ਦੇ ਬਰਸਨ

ਉਹਦੇ ਤਿੱਖੇ ਨੱਕ ਦਾ ਕੋਕਾ
ਦੂਰੋਂ ਲਿਸ਼ਕਾਂ ਮਾਰੇ
ਉਹਦੇ ਮਿੱਥੇ ਚੰਨ ਦਾ ਟਿੱਕਾ
ਕੰਨੀਂ ਚਮਕਣ ਤਾਰੇ

ਉਹਦੇ ਖ਼ੂਨ ਦੀ ਗਰਮੀ ਕੋਲੋਂ
ਸੂਰਜ ਵੀ ਘਬਰਾਵੇ
ਉਹਦੀ ਜ਼ੁਲਫ਼ ਦੇ ਕੁੰਡਲ਼ ਕੋਲੋਂ
ਸੱਪਣੀ ਵੀ ਡਰ ਜਾਵੇ

ਉਹਦੀ ਗੱਲ੍ਹਾਂ ਦੁੱਧੋਂ ਚਿੱਟੀਆਂ
ਜੂੰ ਮੱਖਣ ਦਾ ਪੇੜਾ
ਪੱਥਰ ਵਾਂਗ ਖਲੋ ਰਹਿੰਦਾ ਏ
ਉਹਨੂੰ ਵੇਖੇ ਜਿਹੜਾ

ਉਹਦੇ ਹੱਥ ਨੇਂ ਕੋਲੇ ਕੋਲੇ
ਜੌਂ ਰੇਸ਼ਮ ਦੇ ਧਾਗੇ
ਉਹਦੇ ਰੂਪ ਨੂੰ ਵੇਖਣ ਖਾ ਜ਼ਰ
ਸੁੱਤੇ ਵੀ ਅੱਜ ਜਾਗੇ

ਉਹਦਾ ਪਿੰਡਾ ਸ਼ੀਸ਼ੇ ਵਰਗਾ
ਅੰਗ ਅੰਗ ਮਾਰੇ ਝਾਤੀ
ਬੋਤਲ ਵਰਗੇ ਲੱਕ ਦੇ ਉੱਤੇ
ਪੈਲਾਂ ਪਾਂਦੀ ਛਾਤੀ

ਉਹਦੇ ਰਬੜੀ ਲੱਕ ਦੇ ਥੱਲੇ
ਰੇਸ਼ਮ ਵਰਗੇ ਗੋਲੇ
ਉਹਦਾ ਅੰਗ ਅੰਗ ਲਚਕਾਂ ਮਾਰੇ
ਟੁਰਦੀ ਹੋਲੇ ਹੋਲੇ

ਕਾਲੇ ਰੰਗ ਦੀ ਕਿਰਤੀ ਅੰਦਰ
ਗੋਰਿਆਂ ਗੋਰਿਆਂ ਬਾਂਹਵਾਂ
ਰਾਤ ਤੇ ਦਿਨ ਨੂੰ ਕੱਠੀਆਂ ਵੇਖ ਕੇ
ਕਿਧਰੇ ਮਰ ਨਾ ਜਾਵੋਂ

ਉਹਦਾ ਕੱਦ ਉਚੇਰਾ ਉਤੋਂ
ਗਜ਼ ਗਜ਼ ਲੰਮੇ ਵਾਲ਼
ਉਹਦਾ ਲੱਕ ਬੁਲਾਰੇ ਖਾਂਦਾ
ਜੂੰ ਠੁਮਰੀ ਦੀ ਤਾਲ

ਉਹਦੇ ਨੈਣ ਸ਼ਰਾਬੀ ਸਾਨੂੰ
ਭਰ ਭਰ ਜਾਮ ਪਿਆਉਣ
ਉਹਦੀ ਅੱਖ ਦੇ ਕੱਜਲ ਕੋਲੋਂ
ਮੌਸਮ ਵੀ ਡਰ ਜਾਵਣ

ਉਹ ਬੋਲੇ ਤੇ ਇੰਝ ਲਗਦਾ ਏ
ਝਾਂਜਰ ਕੋਈ ਛਣਕਾਵੇ
ਸਾਹ ਵੀ ਲੋਹੇ ਤੇ ਉਹਦੀ ਖ਼ੁਸ਼ਬੂ
ਰੁੱਤਾਂ ਨੂੰ ਮਹਿਕਾਵੇ

ਉਹਦੀਆਂ ਗੱਲਾਂ ਮੱਠੀਆਂ ਮੱਠੀਆਂ
ਜੂੰ ਮਿਸਰੀ ਦਿਆਂ ਡਲੀਆਂ
ਉਹਦੀਆਂ ਬੁੱਲ੍ਹੀਆਂ ਖੜੀਆਂ ਖੜੀਆਂ
ਜੂੰ ਬਾਗਾਂ ਵਿਚ ਕਲੀਆਂ

ਉਹਦਾ ਪਿੰਡਾ ਪਾਰੇ ਵਾਂਗੂੰ
ਇਧਰ ਉਧਰ ਨੱਸੇ
ਉਹਦੇ ਤਿੰਨ ਦਾ ਇਕ ਇਕ ਹਿੱਸਾ
ਸਾਡੇ ਮਨ ਵਿਚ ਵਸੇ

ਉਹਦਾ ਰੂਪ ਕਿਆਮਤ ਯਾਰੋ
ਕਿਥੋਂ ਕਿਥੋਂ ਕਜਾਂ
ਉਹ ਦਾਰੂ ਦਾ ਜਾਮ ਨਸ਼ੀਲਾ
ਪੀ ਪੀ ਕੇ ਨਾ ਰਝਾਂ