ਦਿਨ, ਮਹੀਨਾ, ਸਾਲ ਮੁਹੱਬਤ ਵਾਹ ਬਈ ਵਾਹ

ਦਿਨ, ਮਹੀਨਾ, ਸਾਲ ਮੁਹੱਬਤ ਵਾਹ ਬਈ ਵਾਹ
ਹਰ ਇਕ ਪਲ ਦੇ ਨਾਲ਼ ਮੁਹੱਬਤ ਵਾਹ ਬਈ ਵਾਹ

ਇਕੋ ਥਾਂ ਤੇ ਲੱਭ ਗਈਆਂ ਨੇ ਮੁਰਸ਼ਦ ਜੀ
ਦਾਰੂ, ਰੋਟੀ, ਦਾਲ਼, ਮੁਹੱਬਤ ਵਾਹ ਬਈ ਵਾਹ

ਦਿਲ ਸ਼ਰਾਬੀ ਰੋਜ਼ ਇਕ ਬੋਤਲ ਮੰਗਦਾ ਏ
ਨਸ਼ਿਆਂ ਵਰਗਾ ਜਾਲ਼ ਮੁਹੱਬਤ ਵਾਹ ਬਈ ਵਾਹ

ਕੱਲ੍ਹ ਇਕ ਸੁਫ਼ਨਾ ਵੇਖ ਕੇ ਅੱਗਾਂ ਮਚ ਗਈਆਂ
ਸੁਰਖ਼ੀ, ਬੁੱਲ੍ਹੀਆਂ, ਵਾਲ਼, ਮੁਹੱਬਤ ਵਾਹ ਬਈ ਵਾਹ

ਨਫ਼ਰਤ ਟੱਕਰਾਂ ਮਾਰ ਕੇ ਆਪੇ ਮਰ ਜਾਣੀ
ਲੋਹੇ ਵਰਗੀ ਢਾਲ਼ ਮੁਹੱਬਤ ਵਾਹ ਬਈ ਵਾਹ