ਦੁਨੀਆ ਇਕ ਦੀਵਾਨੇ ਸੋ

ਦੁਨੀਆ ਇਕ ਦੀਵਾਨੇ ਸੋ
ਜੀਵਨ ਲਈ ਬਹਾਨੇ ਸੋ

ਕਿਹੜੇ ਪਾਸੇ ਜਾਣੂਆਂ ਮੈਂ
ਬੰਦਾ ਇਕ ਯਰਾਨੇ ਸੌ

ਜੰਨਤ ਦਾ ਰਾਹ ਸੌਖਾ ਨਈਂ
ਰਸਤੇ ਵਿਚ ਵਿਰਾਨੇ ਸੌ

ਸੱਚ ਨਿਭਾਉਣਾ ਔਖਾ ਯਾਰ
ਝੂਟੇ ਲਈ ਬਹਾਨੇ ਸੌ

ਅੰਦਰੋਂ ਸਾਰੇ ਜੰਗਲ਼ ਨੇਂ
ਬਾਹਰੋਂ ਵੇਖ ਘਰਾਣੇ ਸੌ

ਗ਼ਲਤੀ ਤੇ ਬੱਸ ਇਕੋ ਸੀ
ਭੁਗਤਣ ਨੂੰ ਹਰ ਜਾਣੇ ਸਵ

ਸ਼ਮ੍ਹਾ ਕੱਲੀ ਸੜਦੀ ਏ
ਸ਼ਮ੍ਹਾ ਤੇ ਪਰਵਾਨੇ ਸੌ