ਬੁਝੀ ਅੱਗ ਭੁੱਖ਼ਾ ਜਾਵੇ ਉਮੀਦ ਤੇ ਨਹੀਂ

ਬੁਝੀ ਅੱਗ ਭੁੱਖ਼ਾ ਜਾਵੇ ਉਮੀਦ ਤੇ ਨਹੀਂ
ਆਣ ਕੇ ਮੁੱਖ ਦਿਖਾ ਜਾਵੇ ਉਮੀਦ ਤੇ ਨਹੀਂ

ਕਮਰੇ ਦੀ ਤਰਤੀਬ ਬਦਲ ਕੇ ਵੇਖ ਜ਼ਰਾ
ਸ਼ਾਇਦ ਨਿੰਦਰ ਆ ਜਾਵੇ ਉਮੀਦ ਤੇ ਨਹੀਂ

ਉਸ ਦੇ ਪਿਆਰ ਦੀ ਨਿੱਘ ਜਿਵੇਂ ਅੰਗਾਰਾ ਹੈ
ਕਾਸ਼ ਬਰਫ਼ ਪਿਘਲਾ ਜਾਵੇ ਉਮੀਦ ਤੇ ਨਹੀਂ

ਇਕੋ ਇਕ ਤਸਵੀਰ ਤੇ ਸਾਹਵਾਂ ਰੁਕੀਆਂ ਨੇਂ
ਕਿਧਰੇ ਅੱਖ ਉਕਤਾ ਜਾਵੇ ਉਮੀਦ ਤੇ ਨਹੀਂ

ਸੁਣਿਆ ਸੀ ਕਿ ਏਸ ਵਰ੍ਹੇ ਉਹ ਆਵੇਗਾ
ਆਵੇ, ਦਰਦ ਘਟਾ ਜਾਵੇ ਉਮੀਦ ਤੇ ਨਹੀਂ

ਬਸਤਰ ਤੇ ਇਕ ਲਾਸ਼ ਪਈ ਹੈ ਸ਼ਾਇਰ ਦੀ
ਖ਼ੋਰੇ ਕੋਈ ਦਫ਼ਨਾ ਜਾਵੇ ਉਮੀਦ ਤੇ ਨਹੀਂ