ਯਾ ਤੂੰ ਸਾਨੂੰ ਜਾਨੋਂ ਚੁੱਕ ਲੈ

ਯਾ ਤੂੰ ਸਾਨੂੰ ਜਾਨੋਂ ਚੁੱਕ ਲੈ
ਨਹੀਂ ਤੇ ਦੁੱਖ ਜਹਾਨੋਂ ਚੁੱਕ ਲੈ

ਯਾ ਧਰਤੀ ਤੋਂ ਰਾਤ ਮੁਕਾ ਦੇ
ਯਾ ਸੂਰਜ ਅਸਮਾਨੋਂ ਚੁੱਕ ਲੈ

ਮਿੱਟੀ ਨੂੰ ਬੱਸ ਰਹਿਣ ਦੇ ਮਿੱਟੀ
ਸਾਰਾ ਜ਼ਹਿਰ ਇਨਸਾਨੋਂ ਚੁੱਕ ਲੈ

ਕੰਧਾਂ ਸਭ ਬਰਾਬਰ ਕਰਦੇ
ਸਾਰਾ ਫ਼ਰਕ ਮਕਾਨੋਂ ਚੁੱਕ ਲੈ

ਜਿਹੜੇ ਪਿਆਰ ਦੇ ਸੀਨੇ ਵੱਜਣ
ਇਸੇ ਤੀਰ ਕਮਾਨੋਂ ਚੁੱਕ ਲੈ

ਯਾ ਅੱਜ ਮੇਰੀ ਸੁਣ ਲੈ ਰੱਬਾ
ਯਾ ਫ਼ਿਰ ਹਰਫ਼ ਜ਼ਬਾਨੋਂ ਚੁੱਕ ਲੈ