ਵੇਖੇ ਹੋਰ ਬਥੇਰੇ ਨੈਣ

ਵੇਖੇ ਹੋਰ ਬਥੇਰੇ ਨੈਣ
ਲੜ ਗਏ ਨੇਂ ਪਰ ਤੇਰੇ ਨੈਣ

ਤੇਰੇ ਬਾਝੋਂ ਨਾ ਆਵਯੇ
ਵੇਖਣ ਚਾਰ ਚੁਫ਼ੇਰੇ ਨੈਣ

ਰੱਬਾ ਕਿਧਰੇ ਮਰ ਨਾ ਜਾਵਾਂ
ਵੀਖਂ ਸ਼ਾਮ ਸਵੇਰੇ ਨੈਣ

ਤੇਰੇ ਬਾਝੋਂ ਘੁੱਪ ਹਨੇਰਾ
ਕਹਿੰਦੇ ਨੇਂ ਅੱਜ ਮੇਰੇ ਨੈਣ

ਮੇਰੇ ਦਿਲ ਵਿਚ ਛੁਰੀਆਂ ਮਾਰਨ
ਤੇਰੇ ਤੇਜ਼ ਘਨੇਰੇ ਨੈਣ