ਜਿਹੜਾ ਵੀ ਅੱਜ ਚੁੱਪ ਦੇ ਜੰਦਰੇ ਤੋੜੇ ਗਾ

ਜਿਹੜਾ ਵੀ ਅੱਜ ਚੁੱਪ ਦੇ ਜੰਦਰੇ ਤੋੜੇ ਗਾ
ਏਸ ਅੱਥਰੇ ਦਰਿਆ ਦਾ ਰਸਤਾ ਮੋੜੇ ਗਾ

ਉਹ ਹਾਕਮ ਦੇ ਰੂਪ ਚ ਇਕ ਦਰਿੰਦਾ ਏ
ਸ਼ੈਹ ਰਗ ਵੱਢ ਕੇ ਸਾਰਾ ਖ਼ੂਨ ਨਿਚੋੜੇ ਗਾ

ਹੁਣ ਅਸਮਾਨੋਂ ਕਿਸ ਨੇ ਆਣ ਜਗਾਂਣਾ ਏ
ਹੁਣ ਧਰਤੀ ਨੂੰ ਕਿਹੜਾ ਆਣ ਝੰਜੋੜੇ ਗਾ

ਇਕ ਉਸ ਦੀ ਤਸਵੀਰ ਬਣਾਉਣ ਦੀ ਖ਼ਾਤਿਰ
ਅੰਬਰ, ਧਰਤੀ, ਚੰਨ, ਸਿਤਾਰੇ ਜੌੜੇ ਗਾ

ਪਹਿਲੇ ਤੇਰੇ ਗਲ ਵਿਚ ਰੱਸੀ ਸੁਟੇ ਗਾ
ਫ਼ਿਰ ਰੱਸੀ ਦੇ ਦੋਵੇਂ ਸਿਰੇ ਮਰੋੜੇ ਗਾ

ਤੂੰ ਵੇਲੇ ਦੇ ਅੱਗੇ ਸੀਨਾ ਤਾਣ ਖਲੋ
ਵੇਲ਼ਾ ਤੇਰੇ ਅੱਗੇ ਲੱਗ ਕੇ ਦੌੜੇ ਗਾ