ਕੀ ਬਦਲਣ ਤਕਦੀਰਾਂ

ਅੱਖਾਂ ਦੇ ਵਿਚ ਕੈਦੀ ਸੁਫ਼ਨੇ
ਦਲਦਲ ਨੇਂ ਤਾਬੀਰਾਂ
ਸਿਰ ਦੇ ਅਤੇ ਅੱਗ ਦੇ ਸੂਰਜ
ਪਿੰਡੇ ਅਤੇ ਲੀਰਾਂ

ਲਹੂ ਦੇ ਅੰਦਰ ਕਰਜ਼ ਪੁਰਾਣੇ
ਪੈਰਾਂ ਵਿਚ ਜ਼ੰਜ਼ੀਰਾਂ
ਪਲਕਾਂ ਅਤੇ ਨੀਂਦ ਖਲੋਤੀ
ਮਿਟ ਗਈਆਂ ਤਸਵੀਰਾਂ
ਨਸ਼ਿਆਂ ਅੰਦਰ ਧੁੱਤ ਨੇਂ ਸਾਰੇ
ਕੀ ਬਦਲਣ ਤਕਦੀਰਾਂ!