ਜਦ ਮੈਂ ਇਕ ਮਜ਼ਦੂਰ ਸੀ ਲੋਕੋ

ਜਦ ਮੈਂ ਇਕ ਮਜ਼ਦੂਰ ਸੀ ਲੋਕੋ
ਲਾਲਚ ਲੋਭ ਤੋਂ ਦੂਰ ਸੀ ਲੋਕੋ

ਜੇ ਉਹ ਪਿਆਰ ਨੂੰ ਤਰਸ ਰਿਹਾ ਸੀ
ਮੈਂ ਵੀ ਤੇ ਮਜਬੂਰ ਸੀ ਲੋਕੋ

ਕਾਲ਼ੀ ਰੁੱਤ ਚੜ੍ਹਨ ਤੋਂ ਪਹਿਲਾਂ
ਚੰਨ ਤੇ ਕਿੰਨਾ ਨੂਰ ਸੀ ਲੋਕੋ

ਰੋਟੀ ਵੇਖ ਕੇ ਭੁੱਖ਼ ਗਿਆ ਸੀ
ਅੱਖਾਂ ਵਿਚ ਤੰਦੂਰ ਸੀ ਲੋਕੋ

ਸਾਨੂੰ ਗੱਲ ਦਾ ਵੱਲ ਨਾ ਆਇਆ
ਚੌਹਾਂ ਪਾਸੇ ਤੋਰ ਸੀ ਲੋਕੋ