ਉਸ ਕੁੜੀ ਦੇ ਨਾਮ

ਉਸ ਕੁੜੀ ਦੇ ਨਾਮ
ਜਿਸਦਾ ਬਦਨ ਗੁਲਾਬ ਦੀ ਟਹਿਣੀ
ਹੋਠ ਨਸ਼ੇ ਦੇ ਜਾਮ
ਅੱਖ ਖੋਲੇ ਤੇ ਸੂਰਜ ਲਿਸ਼ਕੇ
ਬੰਦ ਕਰੇ ਤੇ ਸ਼ਾਮ

ਉਸ ਕੁੜੀ ਦੇ ਨਾਮ
ਜਿਸ ਨੇ ਤੱਕਿਆ ਰਾਤ ਦਾ ਤਾਰਾ
ਵਿਚ ਫ਼ਜਰਾਂ ਦੇ ਰੋਈ
ਗਲਮੇ ਵਿਚ ਲਕੋਇਆ ਸੂਰਜ
ਅੱਖ ਵਿਚ ਰੱਤ ਲਕੋਈ

ਉਸ ਕੁੜੀ ਦੇ ਨਾਮ
ਜਿਸ ਨੇ ਪੱਬਾਂ ਭਾਰ ਖਲੋ ਕੇ
ਦਿੱਤੀ ਇਸ਼ਕ ਦੀ ਬਾਂਗ
ਜਿਸਦਾ ਰੰਗ ਮੁਹੱਬਤਾਂ ਵਰਗਾ
ਆਪ ਬਹਾਰਾਂ ਵਾਂਗ

ਉਸ ਕੁੜੀ ਦੇ ਨਾਮ
ਜਿਸਦਾ ਬਦਨ ਗੁਲਾਬ ਦੀ ਟਹਿਣੀ
ਹੋਠ ਨਸ਼ੇ ਦੇ ਜਾਮ
ਅੱਖ ਖੋਲੇ ਤੇ ਸੂਰਜ ਲਿਸ਼ਕੇ
ਬੰਦ ਕਰੇ ਤੇ ਸ਼ਾਮ

ਉਸ ਕੁੜੀ ਦੇ ਨਾਮ
ਉਸ ਕੁੜੀ ਦੇ ਨਾਮ