ਨੀ ਸੱਈਓ! ਅਸੀ ਨੈਣਾਂ ਦੇ ਆਖੇ ਲੱਗੇ

ਨੀ ਸੱਈਓ! ਅਸੀ ਨੈਣਾਂ ਦੇ ਆਖੇ ਲੱਗੇ

ਜਿਹਨਾਂ ਪਾਕ ਨਿਗਾਹਾਂ ਹੋਈਆਂ, ਸ ਕਹੀਂ ਨਹੀਂ ਜਾਂਦੇ ਠੱਗੇ
ਕਾਲੇ ਪੱਟ ਨਾ ਚੜ੍ਹੇ ਸਫ਼ੈਦੀ, ਕਾਗ ਨਾ ਥੀਂਦੇ ਬੱਗੇ
ਸ਼ਾਹ ਹੁਸੈਨ ਸ਼ਹਾਦਤ ਪਾਏਨ, ਜੋ ਮਰਨ ਮਿੱਤਰਾਂ ਦੇ ਅੱਗੇ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 70 ( ਹਵਾਲਾ ਵੇਖੋ )