ਮੰਨ ਅਟਕਿਆ ਬੇਪ੍ਰਵਾਹ ਦੇ ਨਾਲ਼

ਮੰਨ ਅਟਕਿਆ ਬੇਪ੍ਰਵਾਹ ਦੇ ਨਾਲ਼
ਉਹ ਦੇਨ ਦੁਨੀ ਸ਼ਾਹ ਦੇ ਨਾਲ਼
ਕਾਜ਼ੀ ਮੁਲਾਂ ਮੱਤੀਂ ਦਿੰਦੇ
ਖਰੇ ਸਿਆਣੇ ਰਾਹ ਦਸੇਂਦੇ

ਇਸ਼ਕ ਕੀ ਲੱਗੇ ਰਾਹਿ ਨਾਲ

ਨਦਿਓਂ ਪਾਰ ਰਾਂਝਣ ਦਾ ਠਾਣਾ!
ਕੀਤਾ ਕੋਲ਼ ,ਜ਼ਰੂਰੀ ਜਾਣਾ

ਮਿੰਨਤਾਂ ਕਰਾਂ ਮਲਾਹਿ ਨਾਲ

ਕਹੇ ਹੁਸੈਨ ਫ਼ਕੀਰ ਨਿਮਾਣਾ
ਦੁਨੀਆ ਛੋੜ ਆਖ਼ਿਰ ਮਰ ਜਾਣਾ

ਓੜਕ ਕੰਮ ਅੱਲਾਹ ਦੇ ਨਾਲ਼

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 174 ( ਹਵਾਲਾ ਵੇਖੋ )