ਮੈਨੂੰ ਅੰਬੜ ਜੋ ਆਖਦੀ ਕਤ ਨੀ

ਮੈਨੂੰ ਅੰਬੜ ਜੋ ਆਖਦੀ ਕਤ ਨੀ
ਮੈਨੂੰ ਭੋਲੀ ਜੋ ਆਖਦੀ ਕਤ ਨੀ
ਮੈਂ ਨਿਤ ਕਤਣ ਨੂੰ ਸੁਖੀਆਂ
ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ

ਮੈਨੂੰ ਰਹੀ ਨਾ ਕੋਈ ਮਤ ਨੀ

ਚਰਖ਼ਾ ਭੰਨੇਂ, ਖੋਹੇਂ ਪੂਣੀਆਂ
ਮੈਂ ਪੱਛੀ ਨੂੰ ਮਾਰਾਂ ਲਤ ਨੀ
ਹੰਝੂ ਰੋਂਦਾ ਸਭ ਕੋਈ
ਆਸ਼ਕ ਰੋਂਦੇ ਰਤ ਨੀ
ਕਹੇ ਹੁਸੈਨ ਸੁਣਾਏ ਕੈ
ਇਥੇ ਫੇਰ ਨਾ ਆਉਣਾ ਵਤ ਨੀ