ਮਨ ਵਾਰਨੇ ਤੋਂ ਪਰ ਜਾਉਂਦਾ

ਮਨ ਵਾਰਨੇ ਤੋਂ ਪਰ ਜਾਉਂਦਾ

ਘੋਲ ਘੁਮਾਈ, ਸਦਕੇ ਕੀਤੀ, ਸਾਨੂੰ ਜੇ ਕੋਈ ਮਿਲੇ ਵੋ ਗਰਾਉਂ ਦਾ
ਜੇ ਘਟ ਆਇ, ਵਸਿਆ ਮੇਰਾ ਪਿਆਰਾ ਓਥੈ ਦੂਜਾ ਸਮਾਉਂਦਾ
ਸਭ ਜਗ ਢੂੰਡ ਬਹੁਤੇਰਾ ਮੈਨੂੰ ਤੁਧ ਬਿਨ ਹੋਰ ਨਾ ਭਾਂਉਂਦਾ
ਸ਼ਾਹ ਹੁਸੈਨ ਪਇਆ ਦਰਿ ਤੇਰੇ ਸਾਈਂ ਤਾਲਬ ਤੈਂਡੇ ਨਾਉਂ ਦਾ