ਨੀ ਮਾਏ ਸਾਨੂੰ ਖੇਡਣ ਦੇ

ਨੀ ਮਾਏ ਸਾਨੂੰ ਖੇਡਣ ਦੇ, ਮੇਰਾ ਵਤ ਖੇਡਣ ਕੌਣ ਆਸੀ
ਇਕ ਕੀੜੀ ਬਿਆ ਦਰਸ ਭਲੇਰਾ, ਥਰ ਹਰ ਕੰਬੇ ਕੋਈ ਇਹ ਜਿਹਾ ਮੇਰਾ
ਸ਼ੋਹੁ ਗੁਣ ਵੰਤਾ ਬਿਆ ਰੂਪ ਚੰਗੇਰਾ, ਅੰਗ ਲਾਵੇ ਕਿ ਮੂਲ ਨਾ ਲਾਸੀ
ਇਹ ਜਗ ਝੂਠਾ ਦੁਨੀਆਂ ਫ਼ਾਨੀ, ਐਂਵੇਂ ਗਈ ਮੇਰੀ ਅਹਿਲ ਜਵਾਨੀ
ਗਫ਼ਲਤ ਨਾਲ ਮੇਰੀ ਉਮਰ ਵਿਹਾਨੀ, ਜੋ ਲਿਖਿਆ ਸੋ ਈ ਹੋਸੀ
ਸ਼ਾਹ ਹੁਸੈਨ ਫ਼ਕੀਰ ਰੱਬਾਣਾ, ਸੋ ਹੋਸੀ ਜੋ ਰੱਬ ਦਾ ਭਾਣਾ
ਓੜਕ ਇਥੋਂ ਉਥੇ ਜਾਣਾ, ਇਸ ਵੇਲੇ ਨੂੰ ਪਛੋਤਾਸੀ