ਪਿਆਰੇ ਲਾਲ਼ ਕਿਆ ਭਰਵਾਸਾ ਦਮ ਦਾ

ਪਿਆਰੇ ਲਾਲ ਕਿਆ ਭਰਵਾਸਾ ਦਮ ਦਾ

ਉਡਿਆ ਭੌਰ ਥੀਆ ਪਰਦੇਸੀ, ਅੱਗੇ ਰਾਹ ਅਗੰਮ ਦਾ
ਕੂੜੀ ਦੁਨੀਆਂ ਕੂੜ ਪਸਾਰਾ ਜਿਉਂ ਮੋਤੀ ਸ਼ਬਨਮ ਦਾ
ਜਿਨ੍ਹਾਂ ਮੇਰਾ ਸ਼ੋਹ ਰਿਝਾਇਆ ਤਿਨ੍ਹਾਂ ਨੂੰ ਭਉਜੰਮ ਦਾ
ਕਹੈ ਹੁਸੈਨ ਫ਼ਕੀਰ ਸਾਈਂ ਦਾ ਛੋੜ ਸਰੀਰ ਭਸਮ ਦਾ