ਰੱਬਾ ਮੇਰੇ ਅਉਗੁਣ ਚਿਤ ਨਾ ਧਰੀਂ

ਰੱਬਾ ਮੇਰੇ ਅਉਗੁਣ ਚਿਤ ਨਾ ਧਰੀਂ
ਅਉਗੁਣ ਹਾਰੀ ਨੂੰ ਕੋ ਗੁਣ ਨਾਹੀਂ, ਲੂੰ ਲੂੰ ਐਬ ਭਰੀ
ਜਿਉਂ ਭਾਵੇ ਤਿਉਂ ਰਾਖ ਪਿਆਰਿਆ, ਮੈਂ ਤੇਰੇ ਦੁਆਰੇ ਪੜੀ
ਕਹੇ ਹੁਸੈਨ ਫ਼ਕੀਰ ਨਿਮਾਣਾ, ਅਦਲੋਂ ਫ਼ਜਲ ਕਰੀਂ