ਮੈਂਡੇ ਦਿਲ ਤੈਂਡੇ ਨਾਲ਼ ਲੱਗੀ

ਮੈਂਡੇ ਦਿਲ ਤੈਂਡੇ ਨਾਲ਼ ਲੱਗੀ

ਤੋੜੀ ਨਹੀਂ ਟੁੱਟਦੀ, ਛੋੜੀ ਨਹੀਂ ਛੁੱਟਦੀ, ਕਲਮ ਰੱਬਾਨੀ ਵਗੀ
ਸਾਈਂ ਦੇ ਖ਼ਜ਼ਾਨੇ ਖੁੱਲੇ, ਅਸਾਂ ਭੀ ਝੋਲੜੀ ਅੱਡੀ
ਕਿਚਰਕ ਬਾਲੀਂ ਮੈਂ ਅਕਲ ਦਾ ਦੀਵਾ, ਬਿਰਹੂੰ ਅੰਧੇਰੜੀ ਵਗੀ
ਕੋਈ ਮੀਰੀ, ਕੋਈ ਦੌਲੀ, ਸ਼ਾਹ ਹੁਸੈਨ ਫਸੱਡੀ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 69 ( ਹਵਾਲਾ ਵੇਖੋ )