ਮੇਰੇ ਸਾਹਿਬਾ! ਮੈਂ ਤੇਰੀ ਹੋ ਮੁੱਕੀ ਆਂ

ਮੇਰੇ ਸਾਹਿਬਾ! ਮੈਂ ਤੇਰੀ ਹੋ ਮੁੱਕੀ ਆਂ

ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ, ਹਰ ਗਲੋਂ ਮੈਂ ਚੁਕੀ ਆਂ
ਔਗੁਣਿਹਾਰੀ ਨੂੰ ਕੋ ਗੁਣ ਨਾਹੀਂ, ਬਖ਼ਸ਼ ਕਰੇ ਤਾਂ ਮੈਂ ਛੁਟੀ ਆਂ
ਜਿਉਂ ਭਾਵੇ ਤਿਉਂ ਰਾਖ ਪਿਆਰਿਆ, ਦਾਮਣ ਤੇਰੇ ਮੈਂ ਲੁਕੀ ਆਂ
ਜੇ ਤੂੰ ਨਜ਼ਰ ਮਿਹਰ ਦੀ ਭਾਲੇਂ, ਚੜ੍ਹ ਚੌਬਾਰੇ ਮੈਂ ਸੁੱਤੀ ਆਂ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਦਰ ਤੇਰੇ ਦੀ ਮੈਂ ਕੁੱਤੀ ਆਂ