ਮਾਏਂ ਨੀ ਮੈਂ ਕਿਨੂੰ ਆਖਾਂ

ਮਾਏਂ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ
ਧੁੱਵਾਂ ਧੁਕੇ ਮੇਰੇ ਮੁਰਸ਼ਦ ਵਾਲਾ, ਜਾਂ ਫੋਲਾਂ ਤਾਂ ਲਾਲ਼
ਸੂਲਾਂ ਮਾਰ ਦਿਵਾਨੀ ਕੀਤੀ, ਬਿਰਹੂੰ ਪਿਆ ਸਾਡੇ ਖ਼ਿਆਲ
ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਨ, ਆਹੀਂ ਦਾ ਬਾਲਣ ਬਾਲ
ਜੰਗਲ਼ ਬੇਲੇ ਫਿਰੇ ਢੋਂਡੇਂਦੀ, ਅਜੇ ਨਾ ਪਾਇਓ ਲਾਲ਼
ਰਾਂਝਣ ਰਾਂਝਣ ਫਿਰਾਂ ਢੋਂਡੇਂਦੀ, ਰਾਂਝਣ ਮੇਰੇ ਨਾਲ਼

ਕਹੇ ਹੁਸੈਨ ਫ਼ਕੀਰ ਨਿਮਾਣਾ, ਸ਼ੋਹ ਮਿਲੇ ਤਾਂ ਥੀਵਾਂ ਨਿਹਾਲ!

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 161 ( ਹਵਾਲਾ ਵੇਖੋ )