ਸਦਕੇ ਮੈਂ ਵੰਜਾਂ ਉਨ੍ਹਾਂ ਰਾਹਾਂ ਤੋਂ

ਸਦਕੇ ਮੈਂ ਵੰਜਾਂ ਉਨ੍ਹਾਂ ਰਾਹਾਂ ਤੋਂ, ਜਿਨ ਰਾਹਾਂ ਸ਼ੋਹ ਆਇਆ ਈ
ਪਛੀ ਸਟ ਘੱਤਾਂ ਭਰ ੜਾਂਦੀ, ਕੱਤਣ ਤੋਂ ਚਿੱਤ ਚਾਇਆ ਈ
ਦਿਲ ਵਿਚ ਚੰਨਗ ਉੱਠੀ ਹੀਰੇ ਦੀ, ਰਾਂਝਣ ਤਖ਼ਤ ਹਜ਼ਾਰਿਓਂ ਆਇਆ ਈ

ਕਹੇ ਹੁਸੈਨ ਫ਼ਕੀਰ ਨਿਮਾਣਾ, ਮੌਲਾ ਨੇ ਦੋਸਤ ਮਿਲਾਇਆ ਈ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 171 ( ਹਵਾਲਾ ਵੇਖੋ )