ਇੱਕ ਦਿਨ ਤੈਨੂੰ ਸੁਪਨਾ ਥੀਸਨ

ਇਕ ਦਿਨ ਤੈਨੂੰ ਸੁਪਨਾ ਥੀਸਨ ਗਲੀਆਂ ਬਾਬਲ ਵਾਲੀਆਂ ਵੋ

ਉਡ ਗਏ ਭਉਰ ਫੁੱਲਾਂ ਦੇ ਕੋਲੋਂ, ਸਣ ਪੱਤਰਾਂ ਸਣ ਡਾਲੀਆਂ
ਜਿਤ ਤਨ ਲੱਗੀ ਸੋ ਈ ਤਨ ਜਾਣੇ ਹੋਰ ਗੱਲਾਂ ਕਰਨ ਸੁਖਾਲੀਆਂ
ਰਿਹ ਵੇ ਕਾਜੀ ਦਿਲ ਨਹੀਓਂ ਰਾਜੀ, ਗੱਲਾਂ ਹੋਈਆਂ ਤਾਂ ਹੋਵਣ ਵਾਲੀਆਂ
ਸੋ ਈ ਰਾਤੀਂ ਲੇਖੇ ਪਉਸਨ, ਨਾਲ ਸਾਹਿਬ ਦੇ ਜਾਲੀਆਂ
ਨਾਉਂ ਹੁਸੈਨਾ ਤੇ ਜਾਤ ਜੁਲਾਹਾ, ਗਾਲੀਆਂ ਤਾਣੀਆਂ ਵਾਲੀਆਂ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 60 ( ਹਵਾਲਾ ਵੇਖੋ )