ਇਕ ਦੁਇ ਤਿਨ ਚਾਰ ਪੰਜ

ਇਕ ਦੁਇ ਤਿਨ ਚਾਰ ਪੰਜ, ਛਿ ਸਤ ਅਸੀਂ ਅਠ ਨਉਂ
ਚਰਖਾ ਚਾਇ ਸਭੇ ਘਰ ਗਈਆਂ, ਰਹੀ ਇਕੇਲੀ ਇਕ ਹੋ
ਜੇਹਾ ਰੇਜਾ ਠੋਕ ਵੁਣਾਇਓ, ਤੇਹੀ ਚਾਦਰ ਤਾਣ ਸਉਂ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਆਇ ਲੱਗੀ ਹੁਣ ਛਕ ਪਉਣ