ਸੱਜਣਾ, ਅਸੀਂ ਮੋਰਿਓਂ ਲੰਘ ਪਿਆਸੇ

ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ
ਭਲਾ ਹੋਇਆ ਗੁੜ ਮੱਖੀਆਂ ਖਾਧਾ, ਅਸੀਂ ਭਿਣ ਭਿਣਾ ਤੋਂ ਛੁਟਿਆਸੇ
ਢੁੰਡ ਪੁਰਾਣੀ ਕੁੱਤਿਆਂ ਲੱਕੀ, ਅਸੀਂ ਸਰਵਰ ਨਹੀਂ ਧੋਤਿਆਸੇ
ਕਹੈ ਹੁਸੈਨ ਫ਼ਕੀਰ ਸਾਈਂ ਦਾ, ਅਸੀਂ ਟੱਪਣ ਟੱਪ ਨਿਕਲਿਆਸੇ