ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ

ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ, ਕਬਹੂੰ ਨਾ ਥੀਵੇ ਬਹਿਆ
ਨੀ ਤੈਨੂੰ ਰੱਬ ਨਾ ਭੁੱਲੀ ਦੁਆ ਫ਼ਕੀਰਾਂ ਦੀ ਏਹਾ
ਰੱਬ ਨਾ ਭੁੱਲੀ ਹੋਰ ਸਭ ਕੁਝ ਭੁੱਲੀ, ਰੱਬ ਨਾ ਭੁੱਲਣ ਜੇਹਾ
ਸੋਣਾ ਰੂਪਾ, ਸਭ ਛਲ ਵੈਸੀ, ਇਸ਼ਕ ਨਾ ਲਗਦਾ ਲੇਹਾ
ਹੋਰਨਾਂ ਨਾਲ ਹਸਦੀ ਖਡੰਦੀ, ਸ਼ਹੁ ਨਾਲ ਘੁੰਗਟ ਕੇਹਾ

ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕੇਹਾ

ਇਸ਼ਕ ਚੌਬਾਰੇ ਪਾਇਓ ਝਾਤੀ, ਹੁਣ ਤੈਨੂੰ ਗ਼ਮ ਕੇਹਾ
ਆਏ ਦੀ ਸਹੁੰ ਬਾਬਲ ਦੀ, ਸਹੁੰ ਗਲ ਚੰਗੇੜੀ ਏਹਾ
ਜਿਸ ਜੋਬਨ ਦਾ ਤੂੰ ਮਾਨ ਕਰੇਂਦੀ, ਸੋ ਜਲ਼ ਭਲ ਥੀਸੀ ਖੇਹਾ
ਕਹੇ ਹੁਸੈਨ ਫ਼ਕੀਰ ਸਾਂਈਂ ਦਾ ਮਰ ਜਾਨਾ ਤਾਂ ਮਾਣਾ ਕੇਹਾ