ਇਥੇ ਰਹਿਣਾ ਨਾਹੀਂ, ਕੋਈ ਬਾਤ ਚੱਲਣ ਦੀ ਕਰ ਵੋ

ਇਥੇ ਰਹਿਣਾ ਨਾਹੀਂ, ਕੋਈ ਬਾਤ ਚਲਣ ਦੀ ਕਰ ਵੋ
ਵਡੇ ਉੱਚੇ ਮਹਿਲ ਉਸਾਰਿਓ ਗੋਰ ਨਿਮਾਣੀ ਘਰ ਵੋ
ਜਿਸ ਦੇਹੀ ਦਾ ਤੂੰ ਮਾਣ ਕਰੇਨਾ ਏਂ, ਜਿਉਂ ਪਰਛਾਵੇਂ ਢਰ ਵੋ
ਛੋੜ ਤ੍ਰਿਖਾਈ ਪਕੜ ਹਲੀਮੀ ਭੈ ਸਾਹਿਬ ਥੀਂ ਡਰ ਵੋ
ਕਹੇ ਹੁਸੈਨ ਹਯਾਤੀ ਲੋੜੇਂ ਤਾਂ ਮਰਨ ਥੀਂ ਅਗੇ ਮਰ ਵੋ