ਸਮਝ ਨਦਾਨੜੀਏ, ਤੇਰਾ ਵੈਂਦਾ ਵਕਤ ਵਿਹਾਂਦਾ

ਸਮਝ ਨਦਾਨੜੀਏ, ਤੇਰਾ ਵੈਂਦਾ ਵਕਤ ਵਿਹਾਂਦਾ
ਇਹਿ ਦੁਨੀਆਂ ਦੁਇ ਚਾਰ ਦਿਹਾੜੇ, ਦੇਖਦਿਆਂ ਲਦ ਜਾਂਦਾ
ਦੌਲਤ ਦੁਨੀਆਂ ਮਾਲ ਖਜ਼ੀਨਾ, ਸੰਗ ਨਾ ਕੋਈ ਲੈ ਜਾਂਦਾ
ਮਾਤ ਪਿਤਾ ਭਾਈ ਸਤ ਬਨਿਤਾ, ਨਾਲ ਨਾ ਕੋਈ ਜਾਂਦਾ
ਕਹੇ ਹੁਸੈਨ ਫ਼ਕੀਰ ਨਿਮਾਣਾ, ਬਾਕੀ ਨਾਮ ਸਾਈਂ ਦਾ