ਆਖ਼ਿਰ ਦਾ ਦਮ ਬੁਝ ਵੇ ਅੜਿਆ!

ਆਖ਼ਿਰ ਦਾ ਦਮ ਬੁਝ ਵੇ ਅੜਿਆ

ਸਾਰੀ ਉਮਰ ਵੰਞਾਈ ਆ ਐਂਵੇਂ ਬਾਕੀ ਰਹਿਆ ਨਾ ਕੁਝ ਵੇ ਅੜਿਆ
ਦਰ ਤੇ ਆਇ ਲਥੋ ਵਪਾਰੀ, ਜੇਥੋਂ ਲੀਤੀ ਆ ਦਸਤ ਉਧਾਰੀ
ਜਾਂ ਤਰ ਥੀਂਦਾ ਹੀ ਗੁੜ ਵੇ ਅੜਿਆ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਲੁਝ ਕੁਲੁਝ ਨਾ ਲੁਝ ਵੇ ਅੜਿਆ