ਐਂਵੇਂ ਗੁਜ਼ਰੀ ਰਾਤ, ਖੇਡਣ ਨਾ ਥੀਆ

ਐਂਵੇਂ ਗੁਜਰੀ ਰਾਤ, ਖੇਡਣ ਨਾ ਥੀਆ
ਸਭੇ ਜਾਤੀ ਵੱਡੀ, ਨਿਮਾਣੀ ਫ਼ਕੀਰਾਂ ਦੀ ਜ਼ਾਤ
ਖੇਡ ਘਿੰਨੋ ਖਿਡਾਇ ਘਿੰਨੋ, ਥੀ ਗਈ ਪਰਭਾਤ
ਖੜਾ ਪੁਕਾਰੇ ਪਾਤਣੀ ਬੇੜਾ ਕਵਾਤ
ਸ਼ਾਹ ਹੁਸੈਨ ਦੀ ਆਜਜ਼ੀ, ਕਾਫ਼ ਕੁਹਾੜੇ ਵਾਤ