ਅਸੀਂ ਬਹੁੜ ਨਾ ਦੁਨੀਆਂ ਆਉਣਾ

ਅਸੀਂ ਬਹੁੜ ਨਾ ਦੁਨੀਆਂ ਆਉਣਾ
ਸਦਾ ਨਾ ਫੁਲਨਿ ਤੋਰੀਆਂ, ਸਦਾ ਨਾ ਲਗਦੇ ਨੀ ਸਾਵਣਾ
ਸੋ ਈ ਕੰਮ ਵਿਚਾਰ ਕੇ ਕੀਜੇ, ਜਾਂ ਤੇ ਅੰਤ ਨਹੀਂ ਪਛੁਤਾਵਣਾ
ਕਹੇ ਹੁਸੈਨ ਫ਼ਕੀਰ ਸੁਣਾਇ ਕਿ, ਅਸਾਂ ਖ਼ਾਕ ਦੇ ਨਾਲ ਸਮਾਵਣਾ