ਅੱਤਣ ਮੈਂ ਕਿਉਂ ਆਈ ਸਾਂ

ਅੱਤਣ ਮੈਂ ਕਿਉਂ ਆਈ ਸਾਂ, ਮੋਰੀ ਤੰਦ ਨਾ ਪਈ ਅਕਾਇ
ਆਉਂਦਿਆਂ ਉਠ ਖੇਡਣ ਲਗੀ, ਚਰਖਾ ਛਡਿਆ ਚਾਇ
ਕੱਤਣ ਕਾਰਣ ਗੋੜ੍ਹੇ ਆਂਦੇ, ਕਿਆ ਬਲੇਦਾ ਖਾਇ
ਹੋਰਨਾਂ ਦੀਆਂ ਅੜੀ ਅੱਟੀਆਂ, ਨਿਮਾਣੀ ਅੜੀ ਕਪਾਹ
ਹੋਰਨਾਂ ਕੱਤੀਆਂ ਪੰਜ ਸਤ ਪੂਣੀਆਂ, ਮੈਂ ਕੀ ਆਖਾਂਗੀ ਜਾਇ
ਕਹੇ ਹੁਸੈਨ ਸੁਚਜੀਆਂ ਨਾਰੀਂ, ਲੈਣ ਸ਼ਹੁ ਗਲ ਲਾਇ