ਚਾਰੇ ਪਲੂ ਚੋਲੜੀ ਨੈਣ ਰੋਂਦੀ ਦੇ ਭਿੰਨੇ

ਚਾਰੇ ਪਲੂ ਚੋਲੜੀ ਨੈਣ ਰੋਂਦੀ ਦੇ ਭਿੰਨੇ

ਕਤ ਨਾ ਜਾਣਾਂ ਪੂਣੀਆਂ, ਦੋਸ਼ ਦੇਨੀਆਂ ਮੁੰਨੇ
ਆਵਣ ਆਵਣ ਕਹਿ ਗਿਆ, ਮਾਂਹ ਬਾਰਾਂ ਪੁੰਨੇ
ਇਕ ਅੰਨ੍ਹੇਰੀ ਕੋਠੜੀ, ਦੂਜੇ ਮਿੱਤਰ ਵਿਛੁੰਨੇ
ਕਾਲੇ ਹਿਰਨਾ ਚਰ ਗਿਉਂ ਸ਼ਾਹ ਹੁਸੈਨ ਦੇ ਬੰਨੇ
ਲਿਖਣ ਹਾਰਾ ਲਿਖ ਗਿਆ ਕੀ ਹੁੰਦਾ ਅੰਨੇ