ਤਿਹਨਾਂ ਨੂੰ ਗ਼ਮ ਕੇਹਾ

ਤਿਹਨਾਂ ਨੂੰ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲ
ਸੋਹਣੀ ਸੂਰਤ ਦਿਲਬਰ ਵਾਲੀ, ਰਹੀ ਅੱਖੀਂ ਵਿਚ ਗੱਲ
ਇਕ ਪਲ ਸਜਣ ਜੁਦਾ ਨਾ ਥੀਵੇ, ਬੈਠਾ ਅੰਦਰ ਮਲ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਚਲਣਾ ਅੱਜ ਕਿ ਕੱਲ