ਤੂੰ ਆਹੋ ਕੱਤ ਵਲੱਲੀ

ਤੂੰ ਆਹੋ ਕੱਤ ਵਲੱਲੀ, ਨੀ ਕੁੜੀਏ ਤੂੰ ਆਹੋ ਕੱਤ ਵਲੱਲੀ
ਸਾਰੀ ਉਮਰ ਗਵਾਈ ਆ ਐਂਵੇਂ, ਪੱਛੀ ਨਾ ਘੱਤੀ ਆ ਛੱਲੀ
ਗਲੀਆਂ ਵਿਚ ਫਿਰੇਂ ਲਟਕੇਂਦੀ, ਇਹ ਗਲ ਨਹੀਓਂ ਭੱਲੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਦਾਜ ਵਿਹੂਣੀ ਚੱਲੀ!