ਤਾਰੇਂ ਰੱਬਾ ਵੇ ਮੈਂ ਔਗੁਣ ਹਾਰੀ

ਤਾਰੀਂ ਰੱਬਾ ਵੇ ਮੈਂ ਔਗੁਣਿਹਾਰੀ

ਸਭ ਸਈਆਂ ਗੁਣ ਵੰਤੀਆਂ ਮੈਂ ਔਗੁਣਿਹਾਰੀ
ਭੈ ਸਾਹਿਬ ਦੇ ਪਰਬਤ ਡਰ ਦੇ, ਵੇ ਮੈਂ ਕੌਣ ਵਿਚਾਰੀ
ਜਿਸ ਗਲ ਨੂੰ ਸ਼ਹੁ ਭੇਜਿਆ ਈ ਵੇ ਸੋ ਮੈਂ ਬਾਤ ਵਿਸਾਰੀ
ਰਲ ਮਿਲ ਸਈਆਂ ਦਾਜ ਰੰਗਾਇਆ ਪਿਆਰੀ ਮੈਂ ਰਹੀ ਕੁਆਰੀ
ਕਹੇ ਹੁਸੈਨ ਸਹੇਲੀਓ, ਅਮਲਾਂ ਬਾਝ ਖ਼ੁਆਰੀ