ਜਿੱਤ ਵੱਲ ਮੈਂਡਾ ਮਿੱਤਰ ਪਿਆਰਾ

ਜਿੱਤ ਵੱਲ ਮੈਂਡਾ ਮਿੱਤਰ ਪਿਆਰਾ, ਓਥੇ ਵੰਜ ਆਖੀਂ ਮੇਰੀ ਆਜਜ਼ੀ ਵੋ
ਜੋਗਣ ਹੋਵਾਂ ਧੋਵਾਂ ਪਾਂਵਾਂ, ਤੇਰੇ ਕਾਰਣ ਮੈਂ ਮਰ ਜਾਵਾਂ, ਤੈਂ ਮਿਲਿਆਂ ਮੇਰੀ ਤਾਜ਼ਗੀ ਵੋ
ਰਾਤੀਂ ਦਰਦ ਵਹੀਂ ਦਰਮਾਂਦੀ, ਮਰਨ ਅਸਾਡਾ ਵਾਜਬੀ ਵੋ
ਲਟਾਂ ਖੋਲ ਗਲੇ ਵਿਚ ਪਾਈਆਂ, ਮੈਂ ਬੈਰਾਗਣ ਆਵਦਾ ਵੋ
ਜੰਗਲ ਬੇਲੇ ਫਿਰਾਂ ਢੁੰਢੇਂਦੀ, ਕੂਕ ਨਾ ਸਕਾਂ ਮਾਰੀ ਲਾਜ ਦੀ ਵੋ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਰਾਤੀਂ ਦਿਹੇਂ ਮੈਂ ਜਾਗਦੀ ਵੋ