ਜਾਂ ਜਿਵੇਂ ਤਾਂ ਡਰਦਾ ਰਹੋ ਵੋ

ਜਾਂ ਜਿਵੇਂ ਤਾਂ ਡਰਦਾ ਰਹੋ ਵੋ

ਬਾਂਦਰ ਬਾਜ਼ੀ ਕਰੇ ਬਜ਼ਾਰੀ, ਸਹਿਲ ਨਹੀਂ ਓਥੇ ਲਾਵਨ ਯਾਰੀ
ਵੋ ਅੜਕ ਵਛੇੜਾ ਨਾਰੀ, ਕਢ ਨਾ ਗਰਦਨ ਸਿਧਾ ਹੋ ਵੋ
ਨੇਹੀਂ ਸਿਰ ਤੇ ਨਾਉਂ ਧਰਾਵਨ, ਬਲਦੀ ਆਤਸ਼ ਨੂੰ ਹਥ ਪਾਵਨ
ਆਹੀਂ ਕੱਢਣ ਤੇ ਕੂਕ ਸੁਣਾਵਨ, ਗਲਿ ਨਾ ਤੈਨੂੰ ਬਣਦੀ ਹੋ ਵੋ
ਦਰ ਮੈਦਾਨ ਮੁਹੱਬਤ ਜਾਤੀ, ਸਹਿਲ ਨਹੀਂ ਉਥੇ ਪਾਵਨ ਝਾਤੀ
ਜੈਂ ਤੇ ਬਿਰਹੁੰ ਵਗਾ ਵੇ ਕਾਤੀ, ਮੁਢ ਕਲੇਜੇ ਦੇ ਅੰਦਰ ਡੋਹ ਵੋ
ਅਸਲੀ ਇਸ਼ਕ ਮਿੱਤਰਾਂ ਦਾ ਏਹਾ, ਪਿਹਲੇ ਮਾਰ ਸੁਕਾਵਨ ਦੇਹਾ
ਸਹਿਲ ਨਹੀਂ ਉਥੇ ਲਾਵਨ ਨੇਹਾ, ਜੇ ਲਾਈ ਓ ਤਾਂ ਕਿਸੇ ਨਾ ਕਹੋ ਵੋ
ਤੂ ਬਾਝੂ ਸਭ ਝੂਠੀ ਬਾਜੀ, ਕੂੜੀ ਦੁਨੀਆਂ ਫਿਰੇ ਗਮਾਜ਼ੀ
ਨਹੂੰ ਹਕੀਕਤ ਘਿੰਨ ਮਿਜਾਜ਼ੀ, ਦੋਵੇਂ ਗੱਲਾਂ ਸੁਟ ਨਾ ਬਹੋ ਵੋ
ਕਹੇ ਹੁਸੈਨ ਫ਼ਕੀਰ ਗਦਾਈ, ਦਮ ਨਾ ਮਾਰੇ ਬੇ ਪਰਵਾਹੀ
ਸੋ ਜਾਣੈ ਜਿਨਿ ਆਪੇ ਲਾਈ, ਉਹ ਵੇਖ ਜਾਂਞੀ ਆਏ ਹੋ ਵੋ