ਜੋਬਨ ਗਿਆ ਤਾਂ ਘੋਲਿਆ ਰੱਬਾ! ਤੇਰੀ ਮਿਹਰ ਨਾ ਜਾਵੇ

ਜੋਬਨ ਗਿਆ ਤਾਂ ਘੋਲਿਆ ਰੱਬਾ! ਤੇਰੀ ਮਿਹਰ ਨਾ ਜਾਵੇ
ਆਇਆ ਸਾਵਣ ਮੰਨ ਪਰਚਾਵਣ, ਸਈਆਂ ਖੇਡਣ ਸਾਂਵੇਂ
ਨੈਂ ਭੀ ਡੂੰਘੀ ਤਲਾ ਪੁਰਾਣਾ, ਮੌਲਾ ਪਾਰ ਲੰਘਾਵੇ
ਇਕਨਾਂ ਵਟੀਆਂ ਪੂਣੀਆਂ, ਇਕ ਸੂਤ ਉਣਾਵੇ
ਇਕ ਕੁੰਤਾਂ ਬਾਝ ਵਿਚਾਰੀਆਂ, ਇਕਨਾਂ ਢੋਲ ਕਲਾਵੇ
ਕਹੇ ਹੁਸੈਨ ਫ਼ਕੀਰ ਨਿਮਾਣਾ, ਝੂਠੇ ਨ੍ਹਿਭਦੇ ਨੀ ਦਾਅਵੇ