ਤੁਝੇ ਗੋਰ ਬੁਲਾਵੇ, ਘਰ ਆਓ ਰੇ

ਤੁਝੇ ਗੋਰ ਬੁਲਾਵੇ ਘਰ ਆਓ ਰੇ
ਜੋ ਆਵੇ ਸੋ ਰਹਿਣ ਨਾ ਪਾਵੇ, ਕਿਆ ਮੀਰ ਮਲਕ ਉਮਰਾਉ ਰੇ
ਹਰ ਦਮ ਨਾਮ ਸਮਭਾਲ ਸਾਈਂ ਦਾ, ਇਹ ਅਉਸਰ ਇਹ ਦਾਉ ਰੇ
ਕਹੇ ਹੁਸੈਨ ਫ਼ਕੀਰ ਨਿਮਾਣਾ, ਆਖ਼ਰ ਖ਼ਾਕ ਸਮਾਉ ਰੇ