ਜਾਗ ਨਾ ਲਧੀ ਆ, ਸੁਣ ਜਿੰਦ ਹਭੋ ਵਿਹਾਣੀ ਰਾਤ

ਜਾਗ ਨਾ ਲਧੀ ਆ, ਸੁਣ ਜਿੰਦ ਹਭੋ ਵਿਹਾਣੀ ਰਾਤ

ਇਸ ਦਮ ਦਾ ਕੀ ਭਰਵਾਸਾ, ਰਹਿਣ ਸਰਾਂਈਂ ਰਾਤ
ਵਿਛੜੇ ਤਨ ਮਨ ਬੋਹੜ ਨਾ ਮੇਲਾ, ਜਿਉਂ ਤਰੋੜ ਤੁੱਟੇ ਪਾਤ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਹੋਇ ਗਈ ਪਰਭਾਤ