ਚਰਖ਼ਾ ਮੇਰਾ ਰੰਗੜਾ ਰੰਗ ਲਾਲ਼

ਚਰਖਾ ਮੇਰਾ ਰੰਗੜਾ ਰੰਗ ਲਾਲ
ਜੇ ਓਡੁ ਚਰਖਾ ਤੇ ਵਡ ਮੁੰਨੇ
ਹੁਣ ਕਹਿ ਗਿਆ ਬਾਰਾਂ ਅਪਣੇ
ਸਾਈਂ ਕਾਰਨ ਲੋਇਨ ਰੁੰਨੇ
ਰੋਏ ਵੰਞਾਇਆ ਹਾਲ
ਜੇ ਵਡ ਚਰਖਾ ਤੇ ਵਡ ਘੁਮਾਇਣ
ਸਭੇ ਆਇਆਂ ਸੀਸ ਗੁੰਦਾਇਣ
ਕਾਈ ਨਾ ਆਇਆ ਹਾਲ ਵੰਡਾਇਣ
ਹੁਣ ਕਾਈ ਨਾ ਚਲਦੀ ਨਾਲ
ਵੱਛੇ ਖਾਹਧ ਗੋੜ੍ਹਾ ਵਾੜਾ
ਸਭੋ ਲੜਦਾ ਵੇੜਾ ਪਾਰ
ਮੈਂ ਕੀ ਫੇੜਿਆ ਵੇਹੜੇ ਦਾ ਨੀਂ
ਸਭ ਪਈਆਂ ਮੇਰੇ ਖਿਆਲ
ਜੇ ਵਡ ਚਰਖਾ ਤੇ ਵਡ ਪੱਛੀ
ਮਾਪਿਆਂ ਮੇਰੇ ਸਿਰ ਤੇ ਰੱਖੀ
ਕਹੇ ਹੁਸੈਨ ਫ਼ਕੀਰ ਸਾਈਂ ਦਾ
ਹਰ ਦਮ ਨਾਲ ਸਮਭਾਲ