ਦਿਲ ਦਰਦਾਂ ਕੀਤੀ ਪੂਰੀ ਨੀ

ਦਿਲ ਦਰਦਾਂ ਕੀਤੀ ਪੂਰੀ ਨੀ, ਦਿਲ ਦਰਦਾਂ ਕੀਤੀ ਪੂਰੀ

ਲਖ ਕਰੋੜ ਜਿਹਨਾਂ ਦੇ ਜੜਿਆ, ਸੋ ਭੀ ਝੂਰੀ ਝੂਰੀ
ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫ਼ਕੀਰਾਂ ਦੀ ਭੂਰੀ
ਸਾਧ ਸੰਗਤ ਦੇ ਓਲ੍ਹੇ ਰਹਿੰਦੇ, ਬੁੱਧ ਤਿਨਾਂ ਦੀ ਸੂਰੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਖ਼ਲਕਤ ਗਈ ਅਧੂਰੀ