ਨੀ ਅਸੀਂ ਆਓ ਖਿਡਾਹਾਂ ਲੁੱਡੀ

ਨੀ ਅਸੀਂ ਆਓ ਖਿਡਾਹਾਂ ਲੁੱਡੀ

ਨਉ ਤਾਰ ਡੋਰ ਗੁੱਡੀ ਦੀ, ਅਸੀਂ ਲੈ ਕਰ ਹਾਂ ਉੱਡੀ
ਸਾਜਣ ਦੇ ਹੱਥ ਡੋਰ ਅਸਾਡੀ, ਮੈਂ ਸਾਜਣ ਦੀ ਗੁੱਡੀ
ਉਸ ਵੇਲੇ ਨੂੰ ਪਛੋਤਾਸੇਂ, ਜਦ ਪਉਸੇਂ ਵਿਚ ਖੱਡੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਸਭੁ ਦੁਨੀਆਂ ਜਾਂਦੀ ਬੱਡੀ ।4।