ਦੁਨੀਆ ਤੂੰ ਮਰ ਜਾਣਾ, ਵਿੱਤ ਨਾ ਆਉਣਾ

ਦੁਨੀਆਂ ਤੋਂ ਮਰ ਜਾਣਾ, ਵਤ ਨਾ ਆਉਣਾ

ਜੋ ਕੁਝ ਕੀਤਾ ਬੁਰਾ ਭਲਾ, ਵੋ ਕੀਤਾ ਆਪਣਾ ਪਾਉਣਾ
ਆਦਮੀਓਂ ਫਿਰ ਮੁਰਦਾ ਕੀਤਾ, ਮਿਤਰ ਪਿਆਰਿਆਂ ਤੇਰਾ ਚੋਲਾ ਸੀਤਾ
ਗੋਰ ਮਜ਼ਲ ਪਹੁੰਚਾਉਣਾ
ਚਾਰ ਦਿਹਾੜੇ ਕੋਇਲ ਵਾਸਾ, ਕਿਆ ਜਾਣਾ ਕਤ ਢਲਸੀ ਦੋ ਪਾਸਾ
ਬਾਲਕ ਮਨ ਪਰਚਾਉਣਾ
ਚਹੁੰ ਜਣਿਆਂ ਮਿਲ ਝੋਲਮ ਝੋਲੀ, ਕੰਧੇ ਉਠਾ ਲੀਤਾ ਡੰਡਾ ਡੋਲੀ
ਜੰਗਲ ਜਾਇ ਵਸਾਉਣਾ
ਕਹੇ ਹੁਸੈਨ ਫ਼ਕੀਰ ਰਬਾਣਾ, ਕੂੜਾ ਕੂੜ ਦਾ ਕਰਦਾ ਈ ਮਾਣਾ
ਖਾਕੂ ਵਿਚ ਈ ਸਮਾਉਣਾ